Department History
The Department was established in 1971. Though, it is situated in the Non-Hindi Speaking Area, it tried to be the best in this region. It has a honour be served by distinguished Hindi scholars just as: Dr. Manmohan Sehgal, a prominent name in the field of Hindi Novel and Criticism of Punjab, Dr. H.C Rajpal, a known Hindi Critic, Dr. Chandershekhar a Drama Writer and Critic, Dr. Paresh and Dr. Krishan Bhavuk an established Hindi Short story writers, Dr. Pushap Pal Singh, a well-Known Hindi Short Story Critic, Dr. Ravi Kumar Anu who was invited by the Johannes Gutenberg University MAINZ (Germany) as a visiting Professor and Govt. of India deputed him for this job, Dr. Sukhwinder Kaur Bath, presently heading the department, prominent name in Hindi Short Story writers of Punjab.
It is in the credit of this department, that it took initiative in the field of transliteration as well as the translation of rare Gurmukhi manuscripts of medieval period related with Sikh Gurus and has brought out the hidden treasure of Braj Bhasha which was in Gurmukhi Script. Some 15 research work of Ph.D degree have been done on this subject. Till now, this literature was unknown in Hindi world. Now it has compelled Hindi Scholars to rewrite the History of Hindi literature in the light of these researches.
The department has a rare distinction in its credit that it was approached by the U.A.E. Govt. to start special Hindi Courses for their Govt. Officers, thus we have introduced three courses for them.
The maximum numbers (6) of highest academic degree (D.Lit.) holder faculty has served in the department. At present Dr. Sukhwinder Kaur Bath is also D.Lit. degree holder and it is great honour for our University that Dr. Bath is the only one with this degree in the whole Faculty.
Not only this, the department produced a large number of students, who also proved their scholarship in their respective fields.
ਸੰਖੇਪ ਜਾਣਕਾਰੀ
ਹਿੰਦੀ ਵਿਭਾਗ ਦੀ ਸਥਾਪਨਾ 1971 ਵਿੱਚ ਹੋਈ ਸੀ। ਭਾਵੇਂ ਇਹ ਅਹਿੰਦੀ ਬੋਲੀ ਖੇਤਰ ਵਿਚ ਕੰਮ ਕਰ ਰਿਹਾ ਹੈ ਪਰ ਇਸ ਨੇ ਆਪਣੇ ਕੰਮ ਨਾਲ ਇਸ ਖੇਤਰ ਵਿਚ ਆਪਣੀ ਇਕ ਵੱਖਰੀ ਪਛਾਣ ਬਣਾਈ ਹੋਈ ਹੈ। ਵਿਭਾਗ ਨੂੰ ਇਹ ਮਾਣ ਪ੍ਰਾਪਤ ਹੈ ਕਿ ਇਸ ਵਿਚ ਹਿੰਦੀ ਸਾਹਿਤ ਦੇ ਵੱਖ ਵੱਖ ਖੇਤਰਾਂ ਵਿਚ ਆਪਣੀ ਵਿਸ਼ਿਸ਼ਟ ਪਛਾਣ ਬਣਾਉਣ ਵਾਲੇ ਉਘੇ ਵਿਦਵਾਨ ਨੇ ਕੰਮ ਕੀਤਾ ਹੈ, ਜਿਨ੍ਹਾਂ ਵਿਚ ਡਾ. ਮਨਮੋਹਨ ਸਹਿਗਲ (ਹਿੰਦੀ ਨਾਵਲਕਾਰ ਅਤੇ ਆਲੋਚਕ), ਡਾ. ਹੁਕਮ ਚੰਦ ਰਾਜਪਾਲ (ਹਿੰਦੀ ਆਲੋਚਕ), ਡਾ. ਚੰਦਰਸ਼ੇਖਰ (ਹਿੰਦੀ ਨਾਟਕਕਾਰ ਅਤੇ ਆਲੋਚਕ), ਡਾ. ਪਰੇਸ਼ ਅਤੇ ਡਾ. ਕ੍ਰਿਸ਼ਨ ਭਾਵੁਕ (ਹਿੰਦੀ ਕਥਾ ਲੇਖਕ), ਡਾ. ਪੁਸ਼ਪਪਾਲ ਸਿੰਘ (ਹਿੰਦੀ ਸਾਹਿਤ ਦੇ ਉੱਘੇ ਕਹਾਣੀ ਆਲੋਚਕ), ਡਾ. ਰਵੀ ਕੁਮਾਰ ‘ਅਨੂੰ' (ਜਿੰਨ੍ਹਾਂ ਨੂੰ ਜਰਮਨੀ ਦੀ ਜੋਹਨਸ ਗੁਟਨਬਰਗ ਯੂਨੀਵਰਸਿਟੀ, ਮਾਈਨਜ਼ ਨੇ ਉਚੇਚੇ ਤੌਰ ਤੇ ਵਿਜ਼ਿਟਿੰਗ ਪ੍ਰੋਫੈਸਰ ਵਜੋਂ ਸੱਦਿਆ ਸੀ। ਉਨ੍ਹਾਂ ਨੇ ਉਥੇ ਪਹਿਲੀ ਵਾਰ ‘ਇੰਡੀਆ ਸਟਡੀ ਚੇਅਰ' ਸਥਾਪਿਤ ਕੀਤੀ) ਡਾ. ਸੁਖਵਿੰਦਰ ਕੌਰ ਬਾਠ (ਹਿੰਦੀ ਲੋਕ ਸਾਹਿਤ ਅਤੇ ਗੁਰਮਤਿ ਸਾਹਿਤ ਦੀ ਵਿਦੂਸ਼ੀ ਅਤੇ ਪੰਜਾਬ ਦੇ ਕਹਾਣੀ ਲੇਖਕਾਂ ਵਿਚ ਇਕ ਵੱਖਰੀ ਪਛਾਣ) ਦਾ ਨਾਂ ਸ਼ਾਮਿਲ ਹੈ। ਡਾ. ਸੁਖਵਿੰਦਰ ਕੌਰ ਬਾਠ ਅੱਜਕਲ ਵਿਭਾਗ ਦੇ ਮੁਖੀ ਵੀ ਹਨ।
ਵਿਭਾਗ ਨੂੰ ਇਹ ਵੀ ਮਾਣ ਪ੍ਰਾਪਤ ਹੈ ਕਿ ਇਸ ਨੇ ਗੁਰਮੁਖੀ ਲਿਪੀ ਵਿਚ ਰਚੀਆਂ ਗਈਆਂ ਹੱਥਲਿਖਤ ਪਾਂਡੂਲਿਪੀਆਂ ਦੇਵਨਾਗਰੀ ਵਿਚ ਲਿਪੀਅੰਤਰਿਤ ਕਰਾਉਣ ਅਤੇ ਫਿਰ ਉਨ੍ਹਾਂ ਦਾ ਅਨੁਵਾਦ ਕਰਾਉਣ ਦਾ ਬੀੜਾ ਚੁੱਕਿਆ ਅਤੇ ਇਸ ਤਰ੍ਹਾਂ ਲਗਭਗ 15 ਖੋਜ ਕਾਰਜਾਂ ਨਾਲ ਪੀਐਚ.ਡੀ. ਦੀ ਡਿਗਰੀ ਕਰਵਾ ਕੇ ਗੁਰਮੁਖੀ ਸਾਹਿਤ ਦੀਆਂ ਬਹੁਤ ਸਾਰੀਆਂ ਅਮੁੱਲ ਕਿਰਤਾਂ ਨੂੰ ਸਾਹਮਣੇ ਲਿਆਉਂਦਾ ਜਿਹੜੀਆਂ ਕਿ ਅੱਜ ਤੱਕ ਹਿੰਦੀ ਸਾਹਿਤ ਲਈ ਅਣਜਾਨੀਆਂ ਸਨ। ਵਿਭਾਗ ਨੇ ਇਸ ਖੇਤਰ ਵਿਚ ਪਹਿਲੀ ਵਾਰ ਇਹ ਕੰਮ ਕਰਕੇ ਹਿੰਦੀ ਦੇ ਆਲੋਚਕਾਂ ਅਤੇ ਖੋਜਾਰਥੀਆਂ ਨੁੰ ਇਸ ਖੇਤਰ ਵਿਚ ਵੀ ਖੋਜ ਕਰਨ ਲਈ ਪ੍ਰੋਤਸਾਹਿਤ ਕੀਤਾ।
ਹਿੰਦੀ ਵਿਭਾਗ ਨੂੰ ਇਹ ਮਾਣ ਪ੍ਰਾਪਤ ਹੈ ਕਿ ਯੂ.ਏ.ਈ ਸਰਕਾਰ ਨੇ ਇਸ ਨੂੰ ਆਪਣੇ ਵਿਦਿਆਰਥੀਆਂ ਨੂੰ ਹਿੰਦੀ ਸਿਖਾਉਣ ਲਈ ਸੱਦਾ ਦਿੱਤਾ ਅਤੇ ਅੱਜ ਵਿਭਾਗ ਵਿਚ ਉਥੇ ਦੇ ਵਿਦਿਆਰਥੀਆਂ ਲਈ ਤਿੰਨ ਕੋਰਸ ਉਚੇਚੇ ਤੌਰ ਤੇ ਚਲਾਏ ਜਾ ਰਹੇ ਹਨ।
ਇਸ ਵਿਭਾਗ ਵਿਚ ਯੂਨੀਵਰਸਿਟੀ ਦੇ ਕਿਸੇ ਵੀ ਵਿਭਾਗ ਤੋਂ ਜ਼ਿਆਦਾ ਡੀ.ਲਿਟ. ਡਿਗਰੀ ਧਾਰਕ ਸਕਾਲਰ ਕੰਮ ਕਰ ਚੁੱਕੇ ਹਨ ਅਤੇ ਅੱਜ ਵੀ ਪੂਰੀ ਯੂਨੀਵਰਸਿਟੀ ਵਿਚ ਡਾ. ਸੁਖਵਿੰਦਰ ਕੌਰ ਬਾਠ (ਵਰਤਮਾਨ ਮੁਖੀ) ਇਕੱਲੇ ਹੀ ਡੀ.ਲਿਟ. ਧਾਰੀ ਹਨ। ਇਨ੍ਹਾਂ ਹੀ ਨਹੀਂ, ਵਿਭਾਗ ਨੇ ਵੱਖ ਵੱਖ ਖੇਤਰਾਂ ਵਿਚ ਸਮਾਜ ਨੂੰ ਵੱਡੀ ਗਿਣਤੀ ਵਿੱਚ ਵਿਦਿਆਰਥੀ ਦਿੱਤੇ ਹਨ ਜਿਨ੍ਹਾਂ ਨੇ ਆਪਣੀ ਯੋਗਤਾ ਨਾਲ ਵਿਭਾਗ ਨੂੰ ਸਨਮਾਨਿਤ ਕੀਤਾ ਹੈ।
Thrust Areas
We promote the Inter-disciplinary Research, so all the areas of Society and Human Life become the Thrust Area. i.e. Sociology, Psychology, Aesthetic, Culture etc. Basically, in the field of literature all the Areas of Research inhabited itself.
Courses Offered and Faculty
Significant Achievements
- Besides teaching of M.A. and M.Phil. the department has done commendable work in the fields of Comparative Literature-Hindi-Punjabi and It took initiative to transliterate as well as translate the valuable Gurumukhi Scripts.
- Under the collaboration with U.A.E. Govt., department is pursuing three courses for foreign students.
- The department has always been engaged in organizing seminars, extension lectures and invited the prominent scholars and writers of Hindi Literature such as Dr. Kashinath Singh (a prominent hindi writer, Varanasi), Mr. Surendra Verma (a prominent hindi Drama writer, Delhi) Dr. Chitranjan Mishar (Vardha), Dr. Manju Jyotsna (Ranchi), Dr. Achutan, (Calicut) Dr. Navneet Chauhan (Vallabh Vidyanagar), Dr. S.M. Iqbal (Vishakhapatnam) Dr. Sudhakar Singh (Varanasi), Dr. Ramesh Kuntal Megh (Panchkula), Dr. Kumar Krishan (Shimla) Dr. Lal Chand Gupt Mangal (Kurukshetra), Dr. Sudha Jitendra (Amritsar), Dr. H. S. Bedi, (Amritsar) Dr. R. S. Pandey (Rohtak), Dr. Mohanan (Kochi), Dr. Vanaja ( Kochi) etc.
- Department has a distinction of establishing 'Bhagwan Parshuram Chair'.
- The department has its name in this region in the fields of Hindi Novel, Drama, Short story and criticism.
- Department has maximum strength of students as compare to the other Universities of this region.
- Most of the students of this department have taken up teaching as their profession. Some of them have gone in for higher studies, research jobs, administrative services (I.A.S., P.C.S. etc.) banking sector, Hindi Journalism, Police Department and some even have floated their own institutions.
- The department has good number of Research Scholars availing fellowship under different scheme such as Junior Research Fellowship, Maulana Azad National Fellowship, Rajiv Gandhi National Fellowship etc.
ਪ੍ਰਮੁੱਖ / ਮਹੱਤਵਪੂਰਨ ਖੇਤਰ
ਵਿਭਾਗ ਨੇ ਐਮ.ਏ., ਐਮ.ਫਿਲ. ਪੜ੍ਹਾਉਣ ਤੋਂ ਇਲਾਵਾ ਹਿੰਦੀ ਅਤੇ ਪੰਜਾਬੀ ਖੇਤਰ ਵਿਚ ਤੁਲਨਾਤਮਕ ਅਧਿਐਨ ਕਰਨ ਦਾ ਸ਼ਲਾਘਾ ਯੋਗ ਕੰਮ ਕੀਤਾ ਹੈ ਅਤੇ ਗੁਰਮੁਖੀ ਸਾਹਿਤ ਨੂੰ ਲਿਪੀਅੰਤਰਿਤ ਅਤੇ ਅਨੁਵਾਦਿਤ ਕਰਨ ਦੀ ਪਹਿਲ ਕੀਤੀ ਹੈ।
ਵਿਭਾਗ ਦੁਆਰਾ ਯੂ.ਏ.ਈ. ਸਰਕਾਰ ਨਾਲ ਮਿਲ ਕੇ ਵਿਦੇਸ਼ੀ ਵਿਦਿਆਰਥੀਆਂ ਲਈ ਤਿੰਨ ਕੋਰਸ ਚਲਾਏ ਜਾ ਰਹੇ ਹਨ।
ਵਿਭਾਗ ਦੁਆਰਾ ਸਮੇਂ ਸਮੇਂ ਤੇ ਸੈਮੀਨਾਰ ਆਯੋਜਿਤ ਕੀਤੇ ਜਾਂਦੇ ਹਨ ਜਿਨ੍ਹਾਂ ਵਿਚ ਵੱਖ ਵੱਖ ਵਿਧਾਵਾਂ ਦੇ ਪ੍ਰਸਿੱਧ ਹਿੰਦੀ ਲੇਖਕਾਂ ਨੂੰ ਸੱਦਿਆ ਜਾਂਦਾ ਹੈ। ਡਾ. ਕਾਸ਼ੀਨਾਥ ਸਿੰਘ (ਪ੍ਰਸਿੱਧ ਹਿੰਦੀ ਲੇਖਕ, ਵਾਰਾਣਸੀ), ਸ਼੍ਰੀ ਸੁਰਿੰਦਰ ਵਰਮਾ (ਪ੍ਰਸਿੱਧ ਹਿੰਦੀ ਨਾਟਕ ਲੇਖਕ, ਦਿੱਲੀ), ਡਾ. ਚਿੱਤਰੰਜਨ ਮਿਸ਼ਰ (ਵਰਧਾ), ਡਾ. ਮੰਜੂ ਜਯੋਤਸਨਾ (ਰਾਂਚੀ), ਡਾ. ਅਚੁਤਨ (ਕਾਲੀਕਾਟ), ਡਾ. ਨਵਨੀਤ ਚੌਹਾਨ (ਵੱਲਭ ਵਿਦਿਆਨਗਰ), ਡਾ. ਐਸ.ਐਮ. ਇਕਬਾਲ (ਵਿਸ਼ਾਖਾਪਟਨਮ), ਡਾ. ਸੁਧਾਕਰ ਸਿੰਘ (ਵਾਰਾਣਸੀ), ਡਾ. ਰਮੇਸ਼ ਕੁੰਤਲ ਮੇਘ (ਪੰਚਕੁਲਾ), ਡਾ. ਲਾਲ ਚੰਦ ਗੁਪਤ ਮੰਗਲ (ਕੁਰੂਕਸ਼ੇਤਰ), ਡਾ. ਕੁਮਾਰ ਕ੍ਰਿਸ਼ਨ (ਸ਼ਿਮਲਾ), ਡਾ. ਸੁਧਾ ਜਿਤੇਂਦਰ (ਅੰਮ੍ਰਿਤਸਰ), ਡਾ. ਐਚ.ਐਸ.ਬੇਦੀ (ਅੰਮ੍ਰਿਤਸਰ), ਡਾ. ਆਰ.ਐਸ. ਪਾਂਡੇ (ਰੋਹਤਕ), ਡਾ. ਮੋਹਨਨ (ਕੋਚੀ), ਡਾ. ਵਨਜਾ (ਕੋਚੀ) ਆਦਿ ਨੇ ਵਿਭਾਗ ਦੇ ਸੈਮੀਨਾਰਾਂ ਵਿਚ ਸ਼ਿਰਕਤ ਕਰਕੇ ਵਿਭਾਗ ਦਾ ਮਾਣ ਵਧਾਇਆ ਹੈ।
ਵਿਭਾਗ ਲਈ ਇਹ ਵੱਡਾ ਮਾਣ ਹੈ ਕਿ ਇਥੇ ਪਰਸ਼ੁਰਾਮ ਚੇਅਰ ਸਥਾਪਿਤ ਕੀਤੀ ਗਈ ਹੈ।
ਹਾਲ ਹੀ ਵਿਚ ਵਿਭਾਗ ਦੇ ਮੁਖੀ ਡਾ. ਸੁਖਵਿੰਦਰ ਕੌਰ ਬਾਠ ਨੂੰ ਵਾਲਮੀਕਿ ਚੇਅਰ ਦਾ ਵੀ ਮੁਖੀ ਬਣਾਇਆ ਗਿਆ ਹੈ।
ਹਿੰਦੀ ਨਾਵਲ, ਨਾਟਕ, ਕਹਾਣੀ ਅਤੇ ਆਲੋਚਨਾ ਆਦਿ ਦੇ ਖੇਤਰ ਵਿਚ ਵਿਭਾਗ ਦਾ ਭਾਰਤ ਦੇ ਉੱਤਰ-ਪੱਛਮੀ ਖੇਤਰ ਵਿਚ ਵਿਲੱਖਣ ਸਥਾਨ ਅਤੇ ਨਾਮ ਹੈ।
ਇਸ ਵਿਭਾਗ ਦੇ ਜ਼ਿਆਦਾਤਰ ਵਿਦਿਆਰਥੀ ਪੜ੍ਹਾ ਰਹੇ ਹਨ। ਕੁਝ ਵਿਦਿਆਰਥੀ ਉੱਚ ਸਿਖਿਆ ਖੇਤਰ, ਅਕਾਦਮਿਕ ਸੇਵਾ (ਆਈ.ਏ.ਐਸ., ਪੀ.ਸੀ.ਐਸ. ਆਦਿ) ਬੈਕਿੰਗ ਖੇਤਰ, ਹਿੰਦੀ ਪੱਤਰਕਾਰੀ, ਪੁਲਸ ਵਿਭਾਗ ਵਿਚ ਵੀ ਸੇਵਾ ਨਿਭਾ ਰਹੇ ਹਨ।
ਵਿਭਾਗ ਵਿਚ ਵੱਡੀ ਗਿਣਤੀ ਵਿਚ ਖੋਜਾਰਥੀ ਹਨ ਜੋ ਵੱਖ ਵੱਖ ਸਕਾਲਰਸ਼ਿਪ- ਜੁਨੀਅਰ ਰਿਸਰਚ ਫੈਲੋਸ਼ਿਪ, ਮੌਲਾਨਾ ਆਜ਼ਾਦ ਫੈਲੋਸ਼ਿਪ, ਰਾਜੀਵ ਗਾਂਧੀ ਨੈਸ਼ਨਲ ਫੈਲੋਸ਼ਿਪ ਦਾ ਲਾਭ ਲੈ ਰਹੇ ਹਨ।
Major Research Projects
- Kabir Vani Ka lok Tatvik Aadhyan, Punjabi University, Patiala, Dr. Sukhwinder Kaur Bath
- Bhartendu Harishchandra aur Bhai Veer Singh ke Sahitya ka Tulnatmak Adhyayan., UGC, Dr. Sukhwinder Kaur Bath
- Vaishvik Star Par Badalte Sanskritik Sandarbh aur Nai Sadi Kaa Hindi Upanyas., Dr. Sukhwinder Kaur Bath
Outline of courses
- MA-I (Total eight Papers in two semesters)
- MA-II ( Total Eight papers in two semesters)
- M.Phil ( Total four papers plus dissertation in three semesters)
Infrastructure Facilities
The department has sufficient space & infrastructure. It has sufficient and specious class rooms to accommodate all the students of different courses (8).
Though department has no library, but the teacher have collected good number of books in the department, by their own.
ਬੁਨਿਆਦੀ ਸੁਵਿਧਾਵਾਂ
ਵਿਭਾਗ ਵਿਚ ਵੱਖ ਵੱਖ ਕੋਰਸਾਂ ਦੇ ਵਿਦਿਆਰਥੀਆਂ ਨੂੰ ਬਿਠਾਉਣ ਲਈ ਕਮਰਿਆਂ ਦਾ ਉਚਿਤ ਪ੍ਰਬੰਧ ਹੈ।
ਵਿਭਾਗ ਵਿਚ ਬੇਸ਼ਕ ਕੋਈ ਲਾਇਬਰੇਰੀ ਨਹੀਂ ਹੈ, ਪਰੰਤੂ ਵਿਭਾਗ ਦੇ ਅਧਿਆਪਕਾਂ ਨੇ ਆਪਣੇ ਪੱਧਰ ਤੇ ਬਹੁ-ਸੰਖਿਆ ਵਿਚ ਕਿਤਾਬਾਂ ਵਿਦਿਆਰਥੀਆਂ ਦੀ ਸੁਵਿਧਾ ਲਈ ਇਕੱਤਰ ਕੀਤੀਆਂ ਹਨ।
Photo Gallery
Dr. Rajinderpal Singh Brar, Dean,Faculty of Lang.
0175-5136238, 39
hindidepartmentpup@gmail.com
Information authenticated by
Dr. Rajinderpal Singh Brar
Webpage managed by
University Computer Centre
Departmental website liaison officer
-
Last Updated on:
07-03-2022